ਖੜ੍ਹੇ ਟਰੱਕ ਨਾਲ ਟਕਰਾਇਆ ਤੇਜ਼ ਰਫ਼ਤਾਰ ਸਕੂਟਰ, ਦੋ ਦੀ ਮੌਤ
ਅੱਜ ਜਲੰਧਰ ਦੇ ਲਾਂਬੜਾ ਰੋਡ ‘ਤੇ ਇੱਕ ਸਕੂਟਰ ਦੀ ਟੱਕਰ ਇੱਕ ਖੜ੍ਹੇ ਟਰੱਕ ਨਾਲ ਹੋ ਗਈ। ਐਕਟਿਵਾ ‘ਤੇ 4 ਲੋਕ ਸਵਾਰ ਸਨ। ਟਰੱਕ ਨਾਲ ਟਕਰਾਉਣ ਤੋਂ ਬਾਅਦ ਇਨ੍ਹਾਂ ਵਿੱਚੋਂ ਦੋ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਦੋ ਲੋਕ ਗੰਭੀਰ ਜ਼ਖਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਜਸ਼ਨਦੀਪ ਅਤੇ ਲੱਕੀ ਵਜੋਂ ਹੋਈ ਹੈ।