ਸੁਪਰੀਮ ਕੋਰਟ ਦਾ ਯੂਟਿਊਬ ਚੈਨਲ ਹੈਕ! ਅਮਰੀਕੀ ਕੰਪਨੀ ਦੀਆਂ ਵੀਡੀਓਜ਼ ਕੀਤੀਆਂ ਅਪਲੋਡ
ਨਵੀਂ ਦਿੱਲੀ: ਸੁਪਰੀਮ ਕੋਰਟ ਦਾ ਯੂਟਿਊਬ ਚੈਨਲ ਹੈਕ ਹੋ ਗਿਆ ਹੈ। ਅਮਰੀਕੀ ਕੰਪਨੀ ਰਿਪਲ ਲੈਬਜ਼ (Ripple Labs) ਦੁਆਰਾ ਵਿਕਸਤ ਕ੍ਰਿਪਟੋਕੁਰੰਸੀ XRP ਨੂੰ ਪ੍ਰੋਮੋਟ ਕਰਨ ਵਾਲੇ ਵੀਡੀਓਜ਼ ਅਦਾਲਤ ਦੀ ਕਾਨੂੰਨੀ ਕਾਰਵਾਈ ਦੀ ਥਾਂ ‘ਤੇ ਅਪਲੋਡ ਕੀਤੇ ਗਏ ਹਨ। ਇਸ ਸਮੇਂ ਅਮਰੀਕੀ ਕੰਪਨੀ ਰਿਪਲ ਲੈਬਜ਼ ਦੁਆਰਾ ਵਿਕਸਤ ਕ੍ਰਿਪਟੋਕਰੰਸੀ, XRP ਨੂੰ ਉਤਸ਼ਾਹਿਤ ਕਰਨ ਵਾਲੇ ਵੀਡੀਓ ਦਿਖਾ ਰਿਹਾ ਹੈ।