ਗਾਇਕ ਰਣਜੀਤ ਬਾਵਾ ਨੂੰ ਮਿਲੀ ਫਿਰੌਤੀ ਦੀ ਧਮਕੀ
ਮੁਹਾਲੀ : ਪੰਜਾਬੀ ਦੇ ਮਸ਼ਹੂਰ ਗਾਇਕ ਰਣਜੀਤ ਬਾਵਾ ਤੋਂ ਗੈਂਗਸਟਰਾਂ ਨੇ ਫਿਰੌਤੀ ਮੰਗੀ ਹੈ। ਗਾਇਕ ਦੇ ਮੈਨੇਜਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹਨਾਂ ਦੇ ਨੰਬਰ ’ਤੇ ਵਟਸਐਪ ’ਤੇ ਇਕ ਆਡੀਓ ਰਿਕਾਰਡਿੰਗ ਭੇਜ ਕੇ 2 ਕਰੋੜ ਰੁਪਏ ਫਿਰੌਤੀ ਮੰਗੀ ਗਈ ਹੈ। ਫਿਰੌਤੀ ਨਾ ਦੇਣ ਦੀ ਸੂਰਤ ਵਿੱਚ ਨਤੀਜੇ ਭੁਗਤਣ ਲਈ ਕਿਹਾ ਗਿਆ ਹੈ।