ਅਜਮੇਰ ਵਿੱਚ 50 ਸਾਲਾਂ ਦਾ ਮੀਂਹ ਦਾ ਰਿਕਾਰਡ ਟੁੱਟਿਆ. ਪਟਨਾ ‘ਚ ਗੰਗਾ ਦੇ ਪਾਣੀ ਦਾ ਪੱਧਰ ਵਧਿਆ, 78 ਸਕੂਲ ਬੰਦ
ਰਾਜਸਥਾਨ ਵਿੱਚ ਪਿਛਲੇ 24 ਘੰਟਿਆਂ ਵਿੱਚ ਭਾਰੀ ਮੀਂਹ ਕਾਰਨ ਅਜਮੇਰ, ਪੁਸ਼ਕਰ, ਬੂੰਦੀ, ਸਵਾਈ ਮਾਧੋਪੁਰ ਅਤੇ ਪਾਲੀ ਸਮੇਤ ਕਈ ਸ਼ਹਿਰਾਂ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ। ਅਜਮੇਰ ਵਿੱਚ ਇਸ ਸਾਲ ਜੁਲਾਈ ਵਿੱਚ 609 ਮਿਮੀ ਮੀਂਹ ਪੈ ਚੁੱਕਾ ਹੈ, ਜੋ ਪੂਰੇ ਮਾਨਸੂਨ ਸੀਜ਼ਨ ਦੀ ਔਸਤ 458 ਮਿਮੀ ਨਾਲੋਂ ਵੱਧ ਹੈ। 50 ਸਾਲ ਪਹਿਲਾਂ, 18 ਜੁਲਾਈ