ਰਾਜੇ ਨੇ ਚੁੱਕਿਆ ਲੁਧਿਆਣਾ ਬੱਸ ਤੋਂ ਕੂੜਾ
‘ਦ ਖ਼ਾਲਸ ਟੀਵੀ ਬਿਊਰੋ:- ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਸਵੇਰੇ ਲੁਧਿਆਣਾ ਬੱਸ ਅੱਡੇ ਪਹੁੰਚ ਗਏ ਜਿਥੇ ਉਹਨਾਂ ਗੰਦਗੀ ਪਸਰੀ ਵੇਖ ਅਧਿਕਾਰੀਆਂ ਦੀ ਕਲਾਸ ਵੀ ਲਗਾਈ ਤੇ ਖੁਦ ਕੂੜਾ ਵੀ ਚੁੱਕਿਆ। ਉਨ੍ਹਾਂ ਹਦਾਇਤ ਵੀ ਕੀਤੀ ਕਿ ਸਫਾਈ ਠੀਕ ਤਰ੍ਹਾਂ ਹੋਣੀ ਚਾਹੀਦੀ ਹੈ। ਠੇਕੇਦਾਰ ਦਾ ਵੀ ਪੁੱਛਿਆ ਕਿ ਉਹ ਕਿਉਂ ਨਹੀਂ ਆ ਰਿਹਾ।