ਰਾਹੁਲ ਅਤੇ ਅਖਿਲੇਸ਼ ਦੀ ਰੈਲੀ ‘ਚ ਮਚੀ ਭਗਦੜ, ਬਿਨਾਂ ਸੰਬੋਧਨ ਕੀਤੇ ਗਏ ਵਾਪਸ
ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਧਿਰਾਂ ਚੋਣ ਪ੍ਰਚਾਰ ਵਿੱਚ ਲੱਗੀਆਂ ਹੋਈਆਂ ਹਨ। ਇਸ ਦੌਰਾਨ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਦੇ ਫੂਲਪੁਰ ਵਿੱਚ ਰਾਹੁਲ ਗਾਂਧੀ ਅਤੇ ਅਖਿਲੇਸ਼ ਯਾਦਵ ਰੈਲੀ ਕਰ ਰਹੇ ਸਨ, ਜਿਸ ਵਿੱਚ ਹੰਗਾਮਾ ਹੋ ਗਿਆ। ਦੋਵੇਂ ਲੀਡਰਾਂ ਵੱਲੋਂ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਅਮਰਨਾਥ ਮੌਰਿਆ ਦੇ ਹੱਕ ਵਿੱਚ ਰੈਲੀ ਕੀਤੀ ਜਾ ਰਹੀ ਸੀ।