ਕੰਗਨਾ ਰਣੌਤ ਨੇ ਰਾਹੁਲ ਗਾਂਧੀ ਨੂੰ ਕਿਹਾ – ਸਭ ਤੋਂ ਖਤਰਨਾਕ ਤੇ ਵਿਨਾਸ਼ਕਾਰੀ ਆਦਮੀ
ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਸੰਸਦ ਮੈਂਬਰ ਅਤੇ ਫਿਲਮ ਅਦਾਕਾਰਾ ਕੰਗਨਾ ਰਣੌਤ(kangana ranaut) ਨੇ ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਕਾਂਗਰਸ ਸੰਸਦ ਰਾਹੁਲ ਗਾਂਧੀ(Rahul Gandhi) ‘ਤੇ ਵੱਡਾ ਹਮਲਾ ਕੀਤਾ ਹੈ। ਹਿੰਡਨਬਰਗ (Hindenburg)ਮਾਮਲੇ ‘ਚ ਰਾਹੁਲ ਗਾਂਧੀ ਦੇ ਬਿਆਨ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕੰਗਨਾ ਨੇ ਉਨ੍ਹਾਂ ਨੂੰ ‘ਸਭ ਤੋਂ ਖਤਰਨਾਕ, ਜ਼ਹਿਰੀਲਾ ਅਤੇ ਵਿਨਾਸ਼ਕਾਰੀ ਆਦਮੀ’ ਕਿਹਾ ਹੈ।