ਪੰਜਾਬ ‘ਚ ਦੇਖਣ ਨੂੰ ਮਿਲਿਆ ਪਹਾੜਾਂ ‘ਤੇ ਹੋਈ ਬਰਫਬਾਰੀ ਦਾ ਅਸਰ, ਹਵਾਵਾਂ ਨੇ ਘਟਾਇਆ ਤਾਪਮਾਨ
ਜੰਮੂ-ਕਸ਼ਮੀਰ ਦੇ ਪਹਾੜੀ ਇਲਾਕਿਆਂ ਵਿੱਚ ਹਾਲ ਹੀ ਵਿੱਚ ਹੋਈ ਬਰਫ਼ਬਾਰੀ ਦਾ ਸਿੱਧਾ ਅਸਰ ਪੰਜਾਬ ਵਿੱਚ ਮਹਿਸੂਸ ਕੀਤਾ ਜਾ ਰਿਹਾ ਹੈ। ਇਸ ਬਰਫ਼ਬਾਰੀ ਕਾਰਨ, ਠੰਡੀਆਂ ਹਵਾਵਾਂ ਨੇ ਰਾਜ ਦੇ ਮੈਦਾਨੀ ਇਲਾਕਿਆਂ ਵਿੱਚ ਤਾਪਮਾਨ ਘਟਾ ਦਿੱਤਾ ਹੈ। ਇਹ ਮੌਸਮ ਦੋ ਦਿਨ ਜਾਰੀ ਰਹਿਣ ਦੀ ਉਮੀਦ ਹੈ। 30 ਮਾਰਚ ਤੋਂ ਬਾਅਦ, ਤਾਪਮਾਨ ਫਿਰ 3 ਤੋਂ 5 ਡਿਗਰੀ ਵਧੇਗਾ।