ਪੰਜਾਬ ’ਚ ਸੁਹਾਵਣਾ ਹੋਇਆ ਮੌਸਮ! ਕਈ ਇਲਾਕਿਆਂ ’ਚ ਪੈ ਰਿਹਾ ਮੀਂਹ
ਬਿਉਰੋ ਰਿਪੋਰਟ: ਪੰਜਾਬ ਵਿੱਚ ਅੱਤ ਦੀ ਗਰਮੀ ਤੋਂ ਬਾਅਦ ਇੱਕਦਮ ਮੌਸਮ ਬਦਲ ਗਿਆ ਹੈ। ਹਵਾਵਾਂ ਨਾਲ ਗਰਮੀ ਤੇ ਹੁੰਮਸ ਤੋਂ ਕੁਝ ਰਾਹਤ ਮਿਲੀ ਹੈ। ਮੌਸਮ ਵਿਭਾਗ (IMD) ਦੀ ਭਵਿੱਖਬਾਣੀ ਮੁਤਾਬਕ ਦਿੱਲੀ ਐਨਸੀਆਰ, ਪੰਜਾਬ ਅਤੇ ਹਰਿਆਣਾ ਵਿੱਚ ਭਾਰੀ ਬਾਰਿਸ਼ ਹੋਵੇਗੀ। ਮਿਲੀ ਜਾਣਕਾਰੀ ਮੁਤਾਬਕ ਇਸ ਸਮੇਂ ਚੰਡੀਗੜ੍ਹ, ਜ਼ੀਰਕਪੁਰ, ਮੁਹਾਲੀ, ਡੇਰਾਬਸੀ ਅਤੇ ਰਾਜਪੁਰਾ ਵਿਚ ਮੀਂਹ ਪੈ ਰਿਹਾ ਹੈ
