PSEB ਨੇ ਸਕੂਲਾਂ ‘ਤੇ ਕੱਸਿਆ ਸ਼ਿਕੰਜਾ, 28 ਤੱਕ ਇਹ ਕੰਮ ਕਰਨ ਦੇ ਹੁਕਮ….
ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਉਨ੍ਹਾਂ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ‘ਤੇ ਸ਼ਿਕੰਜਾ ਕੱਸਿਆ ਹੈ, ਜਿਨ੍ਹਾਂ ਨੇ ਸੈਸ਼ਨ 2023-24 ਲਈ 9ਵੀਂ ਅਤੇ 11ਵੀਂ ਜਮਾਤ ਵਿੱਚ ਬਾਹਰਲੇ ਰਾਜਾਂ ਜਾਂ ਹੋਰ ਬੋਰਡਾਂ ਤੋਂ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਪੂਰੀ ਨਹੀਂ ਕੀਤੀ ਹੈ। ਜਾਂਚ ਦੌਰਾਨ ਕੁਝ ਸਕੂਲਾਂ ਦੇ ਦਸਤਾਵੇਜ਼ ਵੀ ਅਧੂਰੇ ਪਾਏ ਗਏ।
