24 ਜਨਵਰੀ ਦੀਆਂ 7 ਵੱਡੀਆਂ ਖ਼ਬਰਾਂ
24 ਜਨਵਰੀ ਦੀਆਂ 7 ਵੱਡੀਆਂ ਖ਼ਬਰਾਂ
Punjab news
24 ਜਨਵਰੀ ਦੀਆਂ 7 ਵੱਡੀਆਂ ਖ਼ਬਰਾਂ
ਪਟਿਆਲਾ ਵਿੱਚ ਕੇਬਲ ਨੈੱਟਵਰਕ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਤ੍ਰਿਪੜੀ ਦੇ ਆਨੰਦ ਨਗਰ ਇਲਾਕੇ ਵਿੱਚ ਇੱਕ ਆਪਰੇਟਰ ਨਾਲ ਕੁੱਟਮਾਰ ਦੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ।
ਇੱਕ ਤੇਜ਼ ਰਫ਼ਤਾਰ ਮਰਸਡੀਜ਼ ਕਾਰ ਨੇ ਪਿੱਛੇ ਤੋਂ ਬਾਈਕ ਸਵਾਰ ਦੋ ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਕਾਰ ਦੋਵਾਂ ਨੂੰ ਘੜੀਸਦੀ ਹੋਈ ਅੱਗੇ ਲੈ ਗਈ।
ਫ਼ਾਜ਼ਿਲਕਾ 'ਚ ਮੌਤ ਦੀ ਲਾਈਵ ਵੀਡੀਓ ਸਾਹਮਣੇ ਆਈ ਹੈ। ਨੌਜਵਾਨ ਨੇ ਬਜ਼ੁਰਗ ਨੂੰ ਆਪਣੀ ਕਾਰ ਨਾਲ ਕੁਚਲ ਦਿੱਤਾ। ਹਾਦਸੇ ਵਿੱਚ ਬਜ਼ੁਰਗ ਦੀ ਮੌਤ ਹੋ ਗਈ।
ਪੰਜਾਬ ਦੇ ਜਲੰਧਰ ਵਿੱਚ ਇੱਕ ਵਿਅਕਤੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਉਸ ਦੀ ਲਾਸ਼ ਆਟੋ ਦੇ ਅੰਦਰੋਂ ਮਿਲੀ। ਉਸ ਦੀ ਪਛਾਣ ਸੋਫੀ ਪਿੰਦ ਵਾਸੀ ਸੁਮਿਤ (ਜਲੰਧਰ) ਵਜੋਂ ਹੋਈ ਹੈ।
ਪੰਜਾਬ ਦਾ ਅਜੈ ਸਿੰਘ ਸ਼ਨੀਵਾਰ ਨੂੰ ਪੰਚਤੱਤ ‘ਚ ਵਿਲੀਨ ਹੋ ਗਿਆ। ਅਗਨੀਵੀਰ ਨੂੰ ਉਸ ਦੇ ਪਿਤਾ ਚਰਨਜੀਤ ਸਿੰਘ ਨੇ ਚਿਖਾ ਨੂੰ ਅੱਗ ਦਿੱਤੀ। ਉਸ ਨੂੰ ਸ਼ਰਧਾਂਜਲੀ ਦੇਣ ਲਈ ਭੀੜ ਇਕੱਠੀ ਹੋਈ।
ਸੂਬੇ ਵਿੱਚ ਪਰਾਲੀ ਪ੍ਰਬੰਧਨ ਵਾਸਤੇ ਖ਼ਰੀਦੀ ਮਸ਼ੀਨਰੀ ’ਚ ਹੋਏ ਕਰੋੜਾਂ ਦੇ ਘਪਲੇ ਨੂੰ ਲੈ ਕੇ ਵੱਡੀ ਕਾਰਵਾਈ।
ਕੌਮੀ ਇਨਸਾਫ਼ ਮੋਰਚਾ ਨੇ ਇਨ੍ਹਾਂ ਟੋਲ ਪਲਾਜ਼ਿਆਂ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਵਾਹਨਾਂ ਲਈ ਮੁਫ਼ਤ ਕਰਨ ਦਾ ਐਲਾਨ ਕੀਤਾ ਹੈ।