‘ਲਾਰੈਂਸ ਦੇ ਇੰਟਰਵਿਊ ਲਈ ਪੰਜਾਬ ਪੁਲਿਸ ਦੇ ਅਫ਼ਸਰ ਦੇ ਦਫ਼ਤਰ ’ਚ ਸਟੂਡੀਓ ਤਿਆਰ ਕੀਤਾ!’ ‘ਪੰਜਾਬ ਸਰਕਾਰ SSP ਵਿਵੇਕਸ਼ੀਲ ਸੋਨੀ ਨੂੰ ਬਚਾ ਰਹੀ ਹੈ’
ਬਿਉਰੋ ਰਿਪੋਰਟ: ਪੰਜਾਬ ਹਰਿਆਣਾ ਹਾਈਕੋਰਟ (Punjab Haryana High Court) ਨੇ ਗੈਂਗਸਟਰ ਲਾਰੈਂਸ ਬਿਸ਼ਨੋਈ (Gangster Lawrence Bishnoi Jail Interview) ਦੇ ਜੇਲ੍ਹ ਇੰਟਰਵਿਊ ਨੂੰ ਲੈ ਕੇ ਮੁੜ ਤੋਂ ਪੰਜਾਬ ਪੁਲਿਸ ਨੂੰ ਕਰੜੀ ਫਟਕਾਰ ਲਗਾਈ ਹੈ। ਅਦਾਲਤ ਨੇ ਕਿਹਾ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਇੰਟਰਵਿਊ ਦੀ ਇਜਾਜ਼ਤ ਦਿੱਤੀ, ਉਨ੍ਹਾਂ ਦੇ ਕਮਰੇ ਨੂੰ ਸਟੂਡੀਓ ਦੇ ਰੂਪ ਵਿੱਚ ਵਰਤਿਆ ਗਿਆ।