ਧਰਨਿਆਂ ਦੀ ਆਵਾਜ਼ ਸਰਕਾਰ ਤੱਕ ਨਹੀਂ ਪਹੁੰਚੀ ਤਾਂ ਮੁੱਖ ਮੰਤਰੀ ਮਾਨ ਦੀ ਕੋਠੀ ਅੱਗੇ ਦੋ ਨੌਜਵਾਨਾਂ ਨੇ ਚੁੱਕਿਆ ਆਹ ਕਦਮ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਬੇਰੁਜ਼ਗਾਰ ਨੌਜਵਾਨਾਂ ਕੋਲ ਨੌਕਰੀ ਪਾਉਣ ਦੇ ਲਈ ਲੱਗਦਾ ਹੈ ਕਿ ਧਰਨਿਆਂ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਬਚਿਆ ਹੈ। ਆਏ ਦਿਨ ਹੀ ਕਦੇ ਕਿਸੇ ਥਾਂ ਅਤੇ ਕਦੇ ਕਿਸੇ ਥਾਂ ਧਰਨੇ ਦੀਆਂ ਖ਼ਬਰਾਂ ਮਿਲ ਰਹੀਆਂ ਹਨ, ਕਿਤੇ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਦੇ ਨਾਲ ਝੜਪ ਤਾਂ ਕਿਤੇ ਗ੍ਰਿਫਤਾਰੀਆਂ ਦੀ ਖ਼ਬਰ।