AI ਦਾ ਖ਼ਤਰਨਾਕ ਚਿਹਰਾ – ਫੋਟੋ ਨਾਲ ਛੇੜਛਾੜ ਹੋ ਜਾਵੇ ਤਾਂ ਕਿਵੇਂ ਬਚੀਏ?
ਬਿਊਰੋ ਰਿਪੋਰਟ (ਗੁਰਪ੍ਰੀਤ ਕੌਰ, 7 ਜਨਵਰੀ, 2026): ਐਲਨ ਮਸਕ ਦੇ AI ਚੈਟਬੋਟ ‘Grok’ ਨੇ ਇੱਕ ਅਜਿਹਾ ਸਕੈਂਡਲ ਖੜ੍ਹਾ ਕਰ ਦਿੱਤਾ ਹੈ, ਜਿਸ ਨੇ ਮਹਿਲਾਵਾਂ ਦੀ ਸੁਰੱਖਿਆ ’ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਭਾਰਤੀ ਮਹਿਲਾ ਕ੍ਰਿਕੇਟ ਦੀ ਸਟਾਰ ਬੱਲੇਬਾਜ਼ ਪ੍ਰਤਿਕਾ ਰਾਵਲ ਵੀ ਇਸ ਦੀ ਤਾਜ਼ਾ ਸ਼ਿਕਾਰ ਹੋਈ ਹੈ। ਮਹਿਲਾ ਵਿਸ਼ਵ ਕੱਪ 2025 ਦੀ ਹੀਰੋ ਰਹੀ
