ਪੁਲਿਸ ਤੇ ਮੁਲਜ਼ਮਾਂ ਵਿਚਾਲੇ ਮੁਕਾਬਲਾ, ਦੋਵੇਂ ਮੁਲਜ਼ਮ ਕਾਬੂ
ਤਰਨਤਾਰਨ ‘ਚ ਪੁਲਿਸ ਦਾ ਦੋ ਹਥਿਆਰ ਸਪਲਾਇਰਾਂ, ਸੁਖਦੇਵ ਸਿੰਘ ਅਤੇ ਸਰਬਣ ਕੁਮਾਰ, ਨਾਲ ਮੁਕਾਬਲਾ ਹੋਇਆ। ਗੁਪਤ ਸੂਚਨਾ ਮਿਲਣ ‘ਤੇ ਪੁਲਿਸ ਨੇ ਅੰਮ੍ਰਿਤਸਰ ਦਿਹਾਤੀ ਤੋਂ ਤਰਨਤਾਰਨ ਵੱਲ ਆ ਰਹੇ ਇਨ੍ਹਾਂ ਅਪਰਾਧੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਸੂਚਨਾ ਸੀ ਕਿ ਇਹ ਪਹਿਲਾਂ ਵੀ ਹਥਿਆਰ ਸਪਲਾਈ ਕਰ ਚੁੱਕੇ ਹਨ ਅਤੇ ਹੁਣ ਵੀ ਇਸੇ ਮਨਸੂਬੇ ਨਾਲ ਆ ਰਹੇ ਸਨ।