ਚੰਡੀਗੜ੍ਹ ‘ਚ ਪਾਲਤੂ ਕੁੱਤਿਆਂ ਲਈ ਨਵੇਂ ਸਖ਼ਤ ਨਿਯਮ ਲਾਗੂ: ਘਰ ਦੇ ਆਕਾਰ ਮੁਤਾਬਕ ਰੱਖੇ ਜਾ ਸਕਣਗੇ ਕੁੱਤੇ
ਚੰਡੀਗੜ੍ਹ ਪ੍ਰਸ਼ਾਸਨ ਨੇ ਪਾਲਤੂ ਜਾਨਵਰਾਂ ਅਤੇ ਖਾਸ ਕਰ ਕੁੱਤਿਆਂ ਬਾਰੇ ਸੋਧੇ ਹੋਏ ਉਪ-ਨਿਯਮਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਨਵੇਂ ਨਿਯਮ ਨਗਰ ਨਿਗਮ ਵੱਲੋਂ ਮਈ ਵਿੱਚ ਭੇਜੇ ਖਰੜੇ ਤੋਂ ਬਾਅਦ, ਲੋਕਾਂ ਦੇ ਇਤਰਾਜ਼ਾਂ, ਸੁਝਾਵਾਂ ਅਤੇ ਜਨਰਲ ਹਾਊਸ ਦੀ ਪ੍ਰਵਾਨਗੀ ਮਗਰੋਂ ਲਾਗੂ ਹੋਏ ਹਨ। ਇਨ੍ਹਾਂ ਵਿੱਚ ਸੁਪਰੀਮ ਕੋਰਟ ਦੇ ਅਗਸਤ ਵਿੱਚ ਅਵਾਰਾ ਕੁੱਤਿਆਂ ਦੇ ਪ੍ਰਬੰਧਨ ਬਾਰੇ
