ਵੱਡਾ ਕੇਂਦਰੀ ਮੰਤਰੀ ਪੁੱਜਾ ਅੰਮ੍ਰਿਤਸਰ! ਸੰਮੇਲਨ ਵਿਚ ਲਿਆ ਹਿੱਸਾ
ਬਿਉਰੋ ਰਿਪੋਰਟ -ਕੇਂਦਰੀ ਮੰਤਰੀ ਨਿਤਿਨ ਗਡਕਰੀ ਅੱਜ ਅੰਮ੍ਰਿਤਸਰ ਪਹੁੰਚੇ ਹਨ। ਉਨ੍ਹਾਂ ਨੇ ਸਹਿਕਾਰ ਭਾਰਤੀ ਦੇ 8ਵੇਂ ਕੌਮੀ ਸੰਮੇਲਨ ਵਿੱਚ ਹਿੱਸਾ ਲਿਆ, ਜੋ ਕਿ ਅੰਮ੍ਰਿਤਸਰ ਰੇਲਵੇ ਸਟੇਸ਼ਨ ਨੇੜੇ ਬੀ-ਬਲਾਕ ਵਿੱਚ ਪਿਛਲੇ ਦੋ ਦਿਨਾਂ ਤੋਂ ਚੱਲ ਰਿਹਾ ਸੀ। ਸਹਿਯੋਗ ਨੂੰ ਸਮਰਪਿਤ ਸਹਿਕਾਰ ਭਾਰਤੀ ਦੇ ਰਾਸ਼ਟਰੀ ਸੰਮੇਲਨ ਵਿੱਚ ਦੇਸ਼ ਭਰ ਤੋਂ 2500 ਤੋਂ ਵੱਧ ਡੈਲੀਗੇਟ ਹਿੱਸਾ ਲੈ ਰਹੇ ਹਨ।