ਰਾਜਾ ਵੜਿੰਗ ਤੇ ਨਵਜੋਤ ਕੌਰ ਸਿੱਧੂ ‘ਚ ਛਿੜੀ ਸ਼ਬਦੀ ਜੰਗ
ਪੰਜਾਬ ਕਾਂਗਰਸ ਵਿੱਚ ਤਿੱਖੀ ਬਿਆਨਬਾਜ਼ੀ ਅਤੇ ਵਿਵਾਦ ਵਧ ਗਿਆ ਹੈ। ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ‘ਤੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ (X) ‘ਤੇ ਪੋਸਟ ਕਰਦਿਆਂ ਦਾਅਵਾ ਕੀਤਾ ਕਿ ਵੜਿੰਗ ਨੇ ਜ਼ੀਰਕਪੁਰ ਵਿੱਚ 100 ਏਕੜ ਜ਼ਮੀਨ ਹੜੱਪ ਲਈ ਹੈ।
