ਦੇਸ਼ ’ਚ ਇੱਕ ਹੋਰ ਵੱਡਾ ਰੇਲ ਹਾਦਸਾ! 18 ਡੱਬੇ ਪਟੜੀ ਤੋਂ ਉਤਰੇ; ਹੁਣ ਤੱਕ 2 ਦੀ ਮੌਤ, 20 ਜ਼ਖਮੀ
ਬਿਉਰੋ ਰਿਪੋਰਟ: ਦੇਸ਼ ਅੰਦਰ ਰੇਲ ਹਾਦਸੇ ਰੁਕਣ ਦਾ ਨਾਂ ਨਹੀਂ ਲੈ ਰਹੇ। ਝਾਰਖੰਡ ਦੇ ਜਮਸ਼ੇਦਪੁਰ ’ਚ ਮੰਗਲਵਾਰ ਸਵੇਰੇ 3.43 ਵਜੇ 12810 ਮੁੰਬਈ-ਹਾਵੜਾ ਮੇਲ ਪਹਿਲਾਂ ਤੋਂ ਪਟੜੀ ਤੋਂ ਉਤਰੀ ਮਾਲ ਗੱਡੀ ਨਾਲ ਟਕਰਾ ਗਈ। ਘਟਨਾ ਤੋਂ ਬਾਅਦ ਰੇਲ ਗੱਡੀ ਦੀਆਂ 18 ਬੋਗੀਆਂ ਪਟੜੀ ਤੋਂ ਉਤਰ ਗਈਆਂ। ਇਸ ਹਾਦਸੇ ’ਚ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ