ਮੁੰਬਈ ਹਵਾਈ ਅੱਡੇ ’ਤੇ ਯਾਤਰੀ ਕੋਲੋਂ ਕਰੋੜਾਂ ਦਾ ਸੋਨਾ ਬਰਾਮਦ
ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਨੇ ਮੁੰਬਈ ਹਵਾਈ ਅੱਡੇ ਤੋਂ ਇੱਕ ਯਾਤਰੀ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਸ ਤੋਂ 6.3 ਕਰੋੜ ਰੁਪਏ ਦਾ ਸੋਨਾ ਬਰਾਮਦ ਕੀਤਾ ਹੈ। ਯਾਤਰੀ ਨੇ ਸੋਨਾ ਆਪਣੇ ਜੁੱਤੀਆਂ ਵਿੱਚ ਲੁਕੋ ਦਿੱਤਾ ਸੀ। ਅਧਿਕਾਰੀਆਂ ਨੇ ਇੱਕ ਖਰੀਦਦਾਰ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਉਹ ਸੋਨੇ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਹਿੱਸਾ ਸੀ।