ਸ਼ੂਗਰ ਮਿੱਲ੍ਹ ਤਾਂ ਕੀ ਚਲਾਉਣੀ, ਹਜ਼ਾਰਾਂ ਬੂਟਿਆਂ ਦੀ ਦੇ ਦਿੱਤੀ ਬਲੀ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਸ਼ਿਵ ਕੁਮਾਰ ਬਟਾਲਵੀ ਦੀ ਰੁੱਖਾਂ ‘ਤੇ ਬੜੀ ਖੂਬਸੂਰਤ ਰਚਨਾ ਹੈ… ਕੁੱਝ ਰੁੱਖ ਮੈਨੂੰ ਪੁੱਤ ਲਗਦੇ ਨੇ, ਕੁੱਝ ਰੁੱਖ ਲਗਦੇ ਮਾਵਾਂ,ਕੁੱਝ ਰੁੱਖ ਨੂੰਹਾਂ ਧੀਆਂ ਲਗਦੇ, ਕੁੱਝ ਰੁੱਖ ਵਾਂਗ ਭਰਾਵਾਂ।ਕੁੱਝ ਰੁੱਖ ਮੇਰੇ ਬਾਬੇ ਵਾਕਣ, ਪੱਤਰ ਟਾਵਾਂ ਟਾਵਾਂ,ਕੁੱਝ ਰੁੱਖ ਮੇਰੀ ਦਾਦੀ ਵਰਗੇ, ਚੂਰੀ ਪਾਵਣ ਕਾਵਾਂ।ਕੁੱਝ ਰੁੱਖ ਯਾਰਾਂ ਵਰਗੇ ਲਗਦੇ, ਚੁੰਮਾਂ ਤੇ ਗੱਲ