ਬਾਰਾਤ ਲੈ ਕੇ ਪਹੁੰਚਿਆ ਲਾੜਾ, ਨਾ ਮਿਲਿਆ ਪੈਲੇਸ, ਨਾ ਮਿਲੀ ਵਿਆਹ ਵਾਲੀ ਕੁੜੀ
ਮੋਗਾ : ਪੰਜਾਬ ਵਿੱਚ ਇੱਕ ਐਨਆਰਆਈ ਲਾੜਾ ਮੋਗਾ ਜ਼ਿਲ੍ਹੇ ਵਿੱਚ ਵਿਆਹ ਦੀ ਬਰਾਤ ਲੈ ਕੇ ਆਇਆ, ਪਰ ਉਸ ਨੂੰ ਉੱਥੇ ਲਾੜੀ ਨਹੀਂ ਮਿਲੀ। ਇੱਥੋਂ ਤੱਕ ਲਾੜੇ ਨੂੰ ਸ਼ਹਿਰ ਵਿੱਚ ਉਹ ਮੈਰਿਜ ਪੈਲੇਸ ਵੀ ਨਹੀਂ ਮਿਲਿਆ ਜਿਸ ਬਾਰੇ ਉਸ ਨੂੰ ਦੱਸਿਆ ਗਿਆ ਸੀ। ਜਦੋਂ ਉਸਨੇ ਦੁਲਹਨ ਨੂੰ ਫ਼ੋਨ ਕੀਤਾ, ਤਾਂ ਦੇਖਿਆ ਕਿ ਉਸਦਾ ਫ਼ੋਨ ਬੰਦ ਸੀ।