ਸੀਐਮ ਭਗਵੰਤ ਮਾਨ ਦੇ ਨਾਂ ’ਤੇ ਚੱਲ ਰਿਹਾ ‘ਸਰਵੇਖਣ’ ਵਿਵਾਦ ਵਿੱਚ, ਵਿਰੋਧੀਆਂ ਧਿਰਾਂ ਨੇ ਚੁੱਕੇ ਸਵਾਲ
ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਨ ਲਈ ਇੱਕ ਟੈਲੀਫ਼ੋਨਿਕ ਸਰਵੇਖਣ ਚਲਾਇਆ ਜਾ ਰਿਹਾ ਹੈ। ਲੋਕਾਂ ਨੂੰ ਆ ਰਹੀਆਂ ਕਾਲਾਂ ਵਿੱਚ ਕਾਲਰ ਦਾਅਵਾ ਕਰਦਾ ਹੈ ਕਿ ਉਹ “ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ” ਤੋਂ ਬੋਲ ਰਿਹਾ ਹੈ,
