ਪੰਜਾਬ ‘ਚ ਸਿਰਫ 212 ਟਰੈਵਲ ਏਜੰਟਾਂ ਕੋਲ ਹੀ ਲਾਇਸੈਂਸ, ਵਿਦੇਸ਼ ਮੰਤਰਾਲੇ ਦੀ ਰਿਪੋਰਟ ‘ਚ ਖੁਲਾਸਾ
ਕੇਂਦਰ ਸਰਕਾਰ ਦੇ ਵਿਦੇਸ਼ ਮੰਤਰਾਲੇ ਦੀ ਪੰਜਾਬ ਦੇ ਟ੍ਰੈਵਲ ਏਜੰਟਾਂ ਸੰਬੰਧੀ ਇੱਕ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਸੂਬੇ ਵਿੱਚ ਸਿਰਫ਼ 212 ਅਜਿਹੇ ਟ੍ਰੈਵਲ ਏਜੰਟ ਹਨ ਜਿਨ੍ਹਾਂ ਕੋਲ ਵੈਧ ਲਾਇਸੈਂਸ ਹੈ। ਪੰਜਾਬ ਵਿੱਚ 92 ਪ੍ਰਤੀਸ਼ਤ ਟ੍ਰੈਵਲ ਏਜੰਟ ਗੈਰ-ਕਾਨੂੰਨੀ ਤੌਰ ‘ਤੇ ਕੰਮ ਕਰ ਰਹੇ ਹਨ। ਸਿਰਫ਼ 8 ਪ੍ਰਤੀਸ਼ਤ ਏਜੰਟ ਹੀ ਕੇਂਦਰੀ ਦਿਸ਼ਾ-ਨਿਰਦੇਸ਼ਾਂ ਦੇ ਅਧੀਨ ਆਉਂਦੇ ਹਨ।