ਦੁੱਧ ਉਤਪਾਦਕਾਂ ਦੀ ਸਰਕਾਰ ਨਾਲ ਅੱਜ ਫ਼ਿਰ ਮੀਟਿੰਗ
‘ਦ ਖਾਲਸ ਬਿਊਰੋ:ਦੁੱਧ ਉਤਪਾਦਕਾਂ ਵੱਲੋਂ ਦੁੱਧ ਦੀਆਂ ਕੀਮਤਾਂ ਵਿੱਚ 5 ਰੁਪਏ ਦੇ ਵਾਧੇ ਦੀ ਮੰਗ ਨੂੰ ਲੈ ਕੇ ਅੱਜ ਫ਼ਿਰ ਪੰਜਾਬ ਸਰਕਾਰ ਨਾਲ ਮੀਟਿੰਗ ਹੋਣ ਜਾ ਰਹੀ ਹੈ।ਇਸੇ ਵਿਸ਼ੇ ਤੇ ਕੱਲ ਵੀ ਸਰਕਾਰ ਨਾਲ ਦੁੱਧ ਉਤਪਾਦਕਾਂ ਦੀ ਮੀਟਿੰਗ ਹੋਈ ਸੀ ਪਰ ਕੋਈ ਸਹਿਮਤੀ ਨਹੀਂ ਬਣ ਸਕੀ ਸੀ।ਸੋ ਅੱਜ ਫ਼ਿਰ ਇਹ ਮੀਟਿੰਗ ਹੋਵੇਗੀ।