ਅਮਰੀਕੀ ਸੰਸਦ ਮੈਂਬਰ ਨੇ ਸਿੱਖ ਪਾਠੀ ਨੂੰ ਮੁਸਲਮਾਨ ਕਿਹਾ, ਆਲੋਚਨਾ ਤੋਂ ਬਾਅਦ ਡਿਲੀਟ ਕੀਤੀ ਪੋਸਟ
ਰਿਪਬਲਿਕਨ ਅਮਰੀਕੀ ਸੰਸਦ ਮੈਂਬਰ ਮੈਰੀ ਮਿਲਰ ਨੇ ਕਾਂਗਰਸ ਵਿੱਚ ਪ੍ਰਾਰਥਨਾ ਸੈਸ਼ਨ ਦੀ ਅਗਵਾਈ ਕਰ ਰਹੇ ਸਿੱਖ ਪਾਠੀ ਨੂੰ “ਮੁਸਲਮਾਨ” ਕਹਿ ਕੇ ਨਸਲੀ ਵਿਤਕਰਾ ਕੀਤਾ ਅਤੇ ਵਿਵਾਦਾਂ ‘ਚ ਘਿਰ ਗਈ। ਉਸਨੇ ਸੋਸ਼ਲ ਮੀਡੀਆ ‘ਤੇ ਧਾਰਮਿਕ ਵਿਤਕਰੇ ਵਾਲੀ ਪੋਸਟ ਕੀਤੀ। ਬਾਅਦ ਵਿੱਚ, ਉਸਨੂੰ ਸੋਸ਼ਲ ਮੀਡੀਆ ‘ਤੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਅਤੇ ਉਸਨੂੰ ਪੋਸਟ ਡਿਲੀਟ ਕਰਨੀ ਪਈ।