ਦੁਬਈ ਤੋਂ ਪਰਤੇ 50 ਯਾਤਰੀਆਂ ਦਾ ਸਮਾਨ ਲਾਪਤਾ; ਅੰਮ੍ਰਿਤਸਰ ਹਵਾਈ ਅੱਡੇ ‘ਤੇ ਹੰਗਾਮਾ
‘ਦ ਖ਼ਾਲਸ ਬਿਊਰੋ : ਦੁਬਈ ਤੋਂ ਅੰਮ੍ਰਿਤਸਰ ਲਈ ਸਪਾਈਸ ਜੈੱਟ ਦੀ ਫਲਾਈਟ ਅੱਜ ਵੀਰਵਾਰ ਸਵੇਰੇ 2 ਘੰਟੇ ਦੇਰੀ ਨਾਲ ਪਹੁੰਚੀ। ਜਿਸ ਤੋਂ ਬਾਅਦ ਯਾਤਰੀਆਂ ਨੂੰ ਪਹਿਲਾਂ ਸਮਾਨ ਲਈ ਬੈਲਟ ‘ਤੇ ਹੀ ਸੰਘਰਸ਼ ਕਰਨਾ ਪਿਆ। ਕਰੀਬ 50 ਯਾਤਰੀਆਂ ਦਾ ਸਮਾਨ ਗਾਇਬ ਪਾਇਆ ਗਿਆ। ਜਿਸ ਤੋਂ ਬਾਅਦ ਅੱਜ ਸਵੇਰੇ ਹਵਾਈ ਅੱਡੇ ‘ਤੇ ਯਾਤਰੀਆਂ ਨੇ ਹੰਗਾਮਾ ਕਰ ਦਿੱਤਾ।