ਲੁਧਿਆਣਾ ਦੀ ਗਿੱਲ ਮਾਰਕੀਟ ’ਚ ਲੱਗੀ ਭਿਆਨਕ ਅੱਗ, ਕਬਾੜ ਦਾ ਗੋਦਾਮ ਸੜ ਕੇ ਸੁਆਹ
ਬਿਉਰੋ ਰਿਪੋਰਟ: ਲੁਧਿਆਣਾ ਵਿੱਚ ਅੱਜ ਸਵੇਰੇ 7 ਵਜੇ ਦੇ ਕਰੀਬ ਗਿੱਲ ਮਾਰਕੀਟ, ਗਿੱਲ ਚੌਕ, ਐਚਡੀਐਫਸੀ ਬੈਂਕ ਵਾਲੀ ਗਲੀ ਵਿੱਚ ਇੱਕ ਕਬਾੜ ਦੇ ਗੋਦਾਮ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਫੈਲ ਗਿਆ। ਸਵੇਰੇ ਜਦੋਂ ਇੱਕ ਰਾਹਗੀਰ ਨੇ ਗੋਦਾਮ ਵਿੱਚੋਂ ਧੂੰਆਂ ਨਿਕਲਦਾ ਦੇਖਿਆ ਤਾਂ ਉਸ ਨੇ ਤੁਰੰਤ ਰੌਲਾ ਪਾਇਆ।