ਲੁਧਿਆਣਾ ‘ਚ ਦਿਲ ਦਹਿਲਾਉਣ ਵਾਲੇ ਮਾਮਲੇ ਦੀ ਗੁੱਥੀ ਸੁਲਝੀ, ਮੁਲਜ਼ਮ ਨੇ ਪੁਲਿਸ ਸਾਹਮਣੇ ਕੀਤਾ ਖੁਲਾਸਾ…
ਲੁਧਿਆਣਾ : ਬੀਤੇ ਦਿਨਾਂ ਇੱਕ ਘਰ ਵਿੱਚ ਪਤੀ-ਪਤੀਨ ਅਤੇ ਬੇਟੇ ਦਾ ਹੋਇਆ ਕਤਲ ਮਾਮਲਾ ਪੁਲਿਸ ਨੇ ਸੁਲਝਾ ਲਿਆ ਹੈ। ਜਲੰਧਰ ਦਿਹਾਤੀ ਪੁਲਿਸ ਨੇ ਕਾਤਲ ਨੂੰ ਪਿੰਡ ਗੜ੍ਹਾ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਪ੍ਰੇਮ ਚੰਦ ਉਰਫ ਮਿਥੁਨ ਵਾਸੀ ਪਿੰਡ ਅਖਾਣਾ ਦੀਨਾ ਨਗਰ, ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ। ਉਹ ਨਸ਼ੇ ਖਰੀਦਣ ਲਈ ਲੁੱਟਾਂ-ਖੋਹਾਂ ਕਰਦਾ ਸੀ।