ਲਖਨਊ-ਮੁੰਬਈ ਪੁਸ਼ਪਕ ਐਕਸਪ੍ਰੈਸ ਦੇ ਯਾਤਰੀਆਂ ਨੂੰ ਇੱਕ ਹੋਰ ਰੇਲ ਨੇ ਦਰੜਿਆ, 13 ਦੀ ਮੌਤ, 40 ਜ਼ਖਮੀ
ਮਹਾਰਾਸ਼ਟਰ ਦੇ ਜਲਗਾਓਂ ਵਿੱਚ ਇੱਕ ਵੱਡਾ ਰੇਲ ਹਾਦਸਾ ਵਾਪਰਿਆ ਹੈ। ਪਚੋਰਾ ਦੇ ਪਾਰਧਾਡੇ ਸਟੇਸ਼ਨ ਨੇੜੇ ਪੁਸ਼ਪਕ ਐਕਸਪ੍ਰੈਸ ਵਿੱਚ ਅੱਗ ਲੱਗਣ ਦੀ ਅਫਵਾਹ ਫੈਲਣ ਤੋਂ ਬਾਅਦ ਹਫੜਾ-ਦਫੜੀ ਮਚ ਗਈ। ਯਾਤਰੀਆਂ ਨੇ ਚੇਨ ਖਿੱਚ ਲਈ ਅਤੇ ਟ੍ਰੇਨ ਤੋਂ ਛਾਲ ਮਾਰਨ ਲੱਗ ਪਏ। ਇਸ ਤੋਂ ਬਾਅਦ, ਯਾਤਰੀ ਦੂਜੇ ਟਰੈਕ ‘ਤੇ ਆ ਰਹੀ ਕਰਨਾਟਕ ਐਕਸਪ੍ਰੈਸ ਦੀ ਲਪੇਟ ਵਿੱਚ ਆ ਗਏ।