CM ਭਗਵੰਤ ਮਾਨ ਨੇ ਲੁਧਿਆਣਾ ਵਿਖੇ RTO ਦਫ਼ਤਰ ਨੂੰ ਮਾਰਿਆ ਤਾਲਾ …
ਪੰਜਾਬ ਵਿੱਚ ਅੱਜ ਤੋਂ ਸਾਰੇ ਆਰਟੀਓ ਦਫ਼ਤਰ ਬੰਦ ਹੋ ਕੇ ਸੇਵਾ ਕੇਂਦਰਾਂ ਵਿੱਚ ਬਦਲ ਗਏ ਹਨ। ਲੁਧਿਆਣਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤੇ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਨੇ 100% ਫੇਸਲੈੱਸ ਆਰਟੀਓ ਸੇਵਾਵਾਂ ਦਾ ਉਦਘਾਟਨ ਕੀਤਾ। ਮਾਨ ਨੇ ਕਿਹਾ ਕਿ ਇਹ ਇਤਿਹਾਸਕ ਡਿਜੀਟਲ ਦਿਵਸ ਹੈ। ਪਹਿਲਾਂ ਆਰਟੀਓ ਵਿੱਚ ਲੰਬੀਆਂ ਲਾਈਨਾਂ, ਏਜੰਟਾਂ ਦਾ ਰਾਜ ਤੇ ਭ੍ਰਿਸ਼ਟਾਚਾਰ ਸੀ।
