late blight attack damages potato crop in Punjab
ਇੱਕ ਪਾਸੇ ਜਿੱਥੇ ਆਲੂ ਦੀ ਫ਼ਸਲ ਨੂੰ ਲੱਗੀ ਬਿਮਾਰੀ ਕਾਰਨ ਸੱਠ ਫ਼ੀਸਦੀ ਫ਼ਸਲ ਤਬਾਹ ਹੋ ਗਈ, ਉੱਥੇ ਹੀ ਦੂਜੇ ਪਾਸੇ ਬਾਜ਼ਾਰ ਵਿੱਚ ਪਿਛਲੇ ਸਾਲ ਨਾਲੋਂ ਅੱਧ ਤੋਂ ਵੀ ਘੱਟ ਰੇਟ ਹੋਣ ਕਾਰਨ ਬਚੀ ਫ਼ਸਲ ਘਾਟੇ ਵਿੱਚ ਵਿਕ ਰਹੀ ਹੈ।
ਖੇਤਾਂ ਦੇ ਖੇਤ ਸੁੱਕ ਕੇ ਤਬਾਹ ਹੋਣ ਲੱਗੇ। ਇਹ ਭਿਆਨਕ ਹਾਲਤ ਆਲੂ ਦੀ ਫਸਲ ਦੀ ਹੈ। ਇਸ ਦੀ ਵਜ੍ਹਾ ਆਲੂ ਨੂੰ ਲੱਗਿਆ ਝੁਲਸ ਰੋਗ ਹੈ, ਜਿਸ ਕਾਰਨ ਕਿਸਾਨਾਂ ਦੀ ਸੱਠ ਫੀਸਦੀ ਤੋਂ ਵੱਧ ਫਸਲ ਨੁਕਸਾਨੀ ਜਾ ਚੁੱਕੀ ਹੈ।