ਅਫਗਾਨਿਸਤਾਨ ਵੀ ਰੋਕੇਗਾਪਾਕਿਸਤਾਨ ਦਾ ਪਾਣੀ, ਕੁਨਾਰ ਨਦੀ ‘ਤੇ ਬਣਾਇਆ ਜਾ ਰਿਹਾ ਬੰਨ੍ਹ
ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਪਾਕਿਸਤਾਨ ਵੱਲ ਵਹਿਣ ਵਾਲੇ ਪਾਣੀ ਨੂੰ ਰੋਕਣ ਲਈ ਕੁਨਾਰ ਨਦੀ ‘ਤੇ ਡੈਮ ਬਣਾਉਣ ਦੀ ਤਿਆਰੀ ਕਰ ਰਹੀ ਹੈ। ਤਾਲਿਬਾਨ ਦੇ ਫੌਜੀ ਜਨਰਲ ਮੁਬੀਨ ਨੇ ਇਸ ਪ੍ਰੋਜੈਕਟ ਦਾ ਨਿਰੀਖਣ ਕੀਤਾ ਅਤੇ ਫੰਡ ਇਕੱਠੇ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਪਾਣੀ ਅਫਗਾਨਿਸਤਾਨ ਦਾ “ਖੂਨ” ਹੈ ਅਤੇ ਇਸ ਨੂੰ ਰੋਕਣਾ ਜ਼ਰੂਰੀ ਹੈ।