ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਦੀ ਕਿਸਾਨ ਭਵਨ ਚੰਡੀਗੜ੍ਹ ਵਿੱਚ ਮੀਟਿੰਗ, ਮੁਆਵਜ਼ੇ ਦੀ ਕੀਤੀ ਮੰਗ
ਬਿਊਰੋ ਰਿਪੋਰਟ (26 ਅਗਸਤ): ਕੇਐੱਮਐੱਮ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਵੱਲੋਂ ਏਕਤਾ ਮੀਟਿੰਗ ਕੀਤੀ ਅਤੇ ਦੋਹਾਂ ਫੋਰਮਾਂ ਵਿਚਕਾਰ ਏਕਤਾ ਦੇ ਸੰਭਾਵਨਾ ਪੱਖਾਂ ’ਤੇ ਵਿਚਾਰ ਚਰਚਾ ਕੀਤੀ । ਕੇ.ਐੱਮ.ਐੱਮ. ਨੇ ਇਸ ਮੀਟਿੰਗ ਨੂੰ ਸਕਾਰਾਤਮਕ ਅਤੇ ਰਚਨਾਤਮਕ ਕਹਿੰਦੇ ਹੋਏ ਵਿਸ਼ਵਾਸ ਜ਼ਾਹਰ ਕੀਤਾ ਕਿ ਨਜ਼ਦੀਕੀ ਭਵਿੱਖ ਵਿੱਚ ਦੋਵੇਂ ਪਲੇਟਫ਼ਾਰਮ ਘੱਟੋ-ਘੱਟ ਪ੍ਰੋਗਰਾਮ ਹੇਠ ਸਾਂਝੇ ਪ੍ਰੋਗਰਾਮ ਕਰ ਸਕਦੇ ਹਨ।