ਬ੍ਰਿਟੇਨ ’ਚ ਸੰਗੀਤ ਪ੍ਰੀਖਿਆ ਬੋਰਡ ਵੱਲੋਂ ਕੀਰਤਨ ਨੂੰ ‘ਸਿੱਖ ਪਵਿੱਤਰ ਸੰਗੀਤ’ ਵਜੋਂ ਮਾਨਤਾ
ਬ੍ਰਿਟੇਨ : ਕੀਰਤਨ, ਪਵਿੱਤਰ ‘ਗੁਰੂ ਗ੍ਰੰਥ ਸਾਹਿਬ’ ਦੇ ਸ਼ਬਦ ਜਾਂ ਗ੍ਰੰਥਾਂ ਦਾ ਗਾਇਨ, ਸਿੱਖ ਧਰਮ ਵਿੱਚ ਸ਼ਰਧਾ ਅਤੇ ਉਸਤਤ ਦਾ ਇੱਕ ਬੁਨਿਆਦੀ ਤਰੀਕਾ ਹੈ। ਬ੍ਰਿਟੇਨ ਵਿਚ ਪਹਿਲੀ ਵਾਰ ‘ਕੀਰਤਨ’ ਨੂੰ ਸੰਗੀਤ ਸਿਖਿਆ ਦੀ ਗ੍ਰੇਡ ਪ੍ਰਣਾਲੀ ਵਿਚ ਸ਼ਾਮਲ ਕੀਤਾ ਗਿਆ ਹੈ, ਭਾਵ ਵਿਦਿਆਰਥੀ ਸ਼ੁੱਕਰਵਾਰ ਤੋਂ ਰਸਮੀ ਤੌਰ ’ਤੇ ‘ਸਿੱਖ ਪਵਿੱਤਰ ਸੰਗੀਤ’ ਨਾਲ ਸਬੰਧਤ ਪਾਠਕ੍ਰਮ ਪੜ੍ਹ ਸਕਣਗੇ।