ਕੈਨੇਡਾ ‘ਚ ਕਪਿਲ ਸ਼ਲਮਾ ਦੇ ਕੈਫੇ ‘ਤੇ ਮੁੜ ਹਮਲਾ, ਕਾਰ ‘ਚ ਬੈਠੇ ਚੱਲੀਆਂ 6 ਗੋਲੀਆਂ
ਕੈਨੇਡਾ ਦੇ ਸਰੀ ਵਿੱਚ ਸਥਿਤ ਕਪਿਲ ਸ਼ਰਮਾ ਦੇ ਕੈਪਸ ਕੈਫੇ ‘ਤੇ ਇੱਕ ਮਹੀਨੇ ਵਿੱਚ ਦੂਜੀ ਵਾਰ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਵੀਰਵਾਰ ਸਵੇਰੇ 85 ਐਵੇਨਿਊ ਅਤੇ ਸਕਾਟ ਰੋਡ ‘ਤੇ ਸਥਿਤ ਇਸ ਕੈਫੇ ‘ਤੇ 6 ਗੋਲੀਆਂ ਚਲਾਈਆਂ ਗਈਆਂ, ਜਿਸ ਨਾਲ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਅਤੇ ਇਮਾਰਤ ਨੂੰ ਨੁਕਸਾਨ ਪਹੁੰਚਿਆ। ਗੈਂਗਸਟਰ ਗੋਲਡੀ ਢਿੱਲੋਂ, ਜੋ ਲਾਰੈਂਸ ਬਿਸ਼ਨੋਈ