ਸਤਲੁਜ ‘ਤੇ ਝਾਖੜੀ-ਕੋਲਦਾਮ ਤੋਂ ਪਾਣੀ ਛੱਡਣ ਲਈ ਅਲਰਟ: ਹਿਮਾਚਲ-ਪੰਜਾਬ ਦੇ ਲੋਕਾਂ ਨੂੰ ਸੁਚੇਤ ਰਹਿਣ ਦੀ ਸਲਾਹ ਜਾਰੀ
ਹਿਮਾਚਲ ਪ੍ਰਦੇਸ਼ ਦੇ ਦੋ ਜ਼ਿਲ੍ਹਿਆਂ, ਚੰਬਾ ਅਤੇ ਕਾਂਗੜਾ, ਵਿੱਚ ਅੱਜ (22 ਜੁਲਾਈ) ਭਾਰੀ ਮੀਂਹ ਦੀ ਭਵਿੱਖਬਾਣੀ ਦੇ ਮੱਦੇਨਜ਼ਰ ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ ਸੰਤਰੀ ਚੇਤਾਵਨੀ ਜਾਰੀ ਕੀਤੀ ਹੈ। ਇਸ ਨਾਲ ਪਾਣੀ ਭਰਨ, ਜ਼ਮੀਨ ਖਿਸਕਣ ਅਤੇ ਹੜ੍ਹਾਂ ਦਾ ਖਤਰਾ ਹੈ। ਮੰਡੀ ਜ਼ਿਲ੍ਹੇ ਦੇ ਕਾਰਸੋਗ ਅਤੇ ਸੁੰਦਰਨਗਰ ਸਬ-ਡਿਵੀਜ਼ਨਾਂ ਵਿੱਚ ਵਿਦਿਅਕ ਅਦਾਰਿਆਂ ਲਈ ਵਿਦਿਆਰਥੀਆਂ ਦੀ ਛੁੱਟੀ ਦਾ ਐਲਾਨ