ਜਥੇਦਾਰ ਨੇ ਦੱਸਿਆ ਅਰਦਾਸ ਵਿੱਚ ਸ਼ਾਮਿਲ ਇਨ੍ਹਾਂ ਪੰਕਤੀਆਂ ਦਾ ਇਤਿਹਾਸ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਅਰਦਾਸ ਵਿੱਚ ਸਿੱਖ ਕੌਮ ਤੋਂ ਵਿਛੜੇ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਲਈ ਪਰਮਾਤਮਾ ਅੱਗੇ ਬਿਨਤੀ ਕਰਨ ਵਾਲੀਆਂ ਪੰਕਤੀਆਂ ਨੂੰ ਸ਼ਾਮਿਲ ਕਰਨ ਦੇ ਇਤਿਹਾਸ ਬਾਰੇ ਸਿੱਖ ਸੰਗਤ ਨੂੰ ਦੱਸਿਆ। ਜਥੇਦਾਰ ਨੇ ਦੱਸਿਆ ਕਿ 1947 ਵਿੱਚ ਜਦੋਂ ਮੁਲਕ ਦੀ