ਸਿੱਖਾਂ ਦੀ ਘੱਟ ਰਹੀ ਆਬਾਦੀ ’ਤੇ ਜਥੇਦਾਰ ਗੜਗੱਜ ਨੇ ਪ੍ਰਗਟਾਈ ਚਿੰਤਾ, ਕਿਹਾ ‘ਹਰੇਕ ਸਿੱਖ ਘੱਟੋ-ਘੱਟ ਤਿੰਨ ਬੱਚੇ ਪੈਦਾ ਕਰੇ’
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖਾਂ ਦੀ ਘਟਦੀ ਆਬਾਦੀ ’ਤੇ ਚਿੰਤਾ ਜਤਾਈ ਅਤੇ ਸਿੱਖ ਜੋੜਿਆਂ ਨੂੰ ਘੱਟੋ-ਘੱਟ ਤਿੰਨ ਬੱਚੇ ਪੈਦਾ ਕਰਨ ਦੀ ਸਲਾਹ ਦਿੱਤੀ। ਗੁਰਦੁਆਰਾ ਚਰਨ ਕਮਲ ਵਿਖੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਿੱਖਾਂ ਦੀ ਗਿਣਤੀ ਘਟਣਾ ਚਿੰਤਾਜਨਕ ਹੈ, ਕਿਉਂਕਿ ਅੱਜਕੱਲ੍ਹ ਸਿੱਖ ਪਰਿਵਾਰ ਇਕ ਜਾਂ ਦੋ ਬੱਚਿਆਂ ਤੱਕ ਸੀਮਤ ਹਨ।