ਵਲਟੋਹਾ ਨੇ ਜਥੇਦਾਰ ਨੂੰ ਸੌਂਪਿਆ ਲਿਖਤੀ ਸਪਸ਼ਟੀਕਰਨ, ਲਾਏ ਸਨ ਗੰਭੀਰ ਇਲਜ਼ਾਮ
ਬਿਉਰੋ ਰਿਪੋਰਟ: ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਕੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਆਪਣਾ ਲਿਖਤੀ ਸਪਸ਼ਟੀਕਰਨ ਸੌਪ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਮੇਰੇ ਤੋਂ ਜੋ ਸਵਾਲ ਪੁੱਛੇ ਗਏ ਸਨ ਮੈਂ ਨਿਮਰਤਾ ਸਾਹਿਤ ਆਪਣਾ ਪੱਖ ਰੱਖਿਆ ਹੈ। ਮੈਂ ਸਿੰਘ ਸਾਹਿਬ ਦਾ ਨਿਰਾਦਰ ਕਰਨ ਬਾਰੇ ਕਦੇ