ਭਾਰਤ-ਚੀਨ ਵਿਚਾਲੇ ਲੱਦਾਖ ’ਚ ਗਸ਼ਤ ਦੇ ਨਵੇਂ ਸਮਝੌਤੇ ’ਤੇ ਬਣੀ ਸਹਿਮਤੀ! ਗਲਵਾਨ ਘਾਟੀ ਵਰਗੇ ਟਕਰਾਅ ਤੋਂ ਹੋਵੇਗਾ ਬਚਾਅ
ਬਿਉਰੋ ਰਿਪੋਰਟ: ਬ੍ਰਿਕਸ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸ਼ਮੂਲੀਅਤ ਤੋਂ ਪਹਿਲਾਂ ਭਾਰਤ ਅਤੇ ਚੀਨ ਵਿਚਾਲੇ ਇੱਕ ਵੱਡੇ ਸਮਝੌਤੇ ’ਤੇ ਦਸਤਖ਼ਤ ਹੋਏ ਹਨ। ਦੋਵੇਂ ਦੇਸ਼ ਅਸਲ ਕੰਟਰੋਲ ਰੇਖਾ (LAC) ’ਤੇ ਗਸ਼ਤ ਕਰਨ ਲਈ ਸਹਿਮਤ ਹੋ ਗਏ ਹਨ। ਇਸ ਨਾਲ ਪੂਰਬੀ ਲੱਦਾਖ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਸਰਹੱਦੀ ਵਿਵਾਦ ਸੁਲਝ ਸਕਦਾ ਹੈ ਅਤੇ ਟਕਰਾਅ ਵੀ ਘੱਟ