ਗਡਕਰੀ ਵੱਲੋਂ ਕੌਮੀ ਮਾਰਗਾਂ ਲਈ ‘ਹਮਸਫ਼ਰ ਨੀਤੀ’ ਸ਼ੁਰੂ
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਯਾਤਰਾ ਨਾਲ ਜੁੜੀ ਨਵੀਂ ਯੋਜਨਾ ਸ਼ੁਰੂ ਕੀਤੀ ਹੈ। ਇਸ ਤਹਿਤ ਸਫ਼ਰ ਦੌਰਾਨ ਬੱਚਿਆਂ ਦੀ ਦੇਖਭਾਲ ਲਈ ਕਮਰੇ ਮੁਹੱਈਆ ਕਰਵਾਏ ਜਾਣਗੇ। ਇਸ ਵਿੱਚ ਵ੍ਹੀਲਚੇਅਰ, ਈਵੀ ਚਾਰਜਿੰਗ ਸਟੇਸ਼ਨ, ਪਾਰਕਿੰਗ ਸਪੇਸ ਅਤੇ ਫਿਊਲ ਸਟੇਸ਼ਨਾਂ ‘ਤੇ ਹੋਸਟਲ ਵੀ ਸ਼ੁਰੂ ਕੀਤੇ ਜਾਣਗੇ। ਇਸ ਸਕੀਮ ਦੇ ਸ਼ੁਰੂ ਹੋਣ ਨਾਲ ਰੁਜ਼ਗਾਰ ਦੇ ਕਈ ਮੌਕੇ ਵੀ ਪੈਦਾ ਹੋਣਗੇ।