ਤਸਵੀਰਾਂ ਰਾਹੀਂ ਦੇਖੋ, ਹਨੇਰੀ-ਝੱਖੜ ਨੇ ਕੀ ਹਾਲ ਕੀਤਾ ਚੰਡੀਗੜ੍ਹ-ਮੋਹਾਲੀ ਦਾ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਬੀਤੀ ਰਾਤ ਕੋਈ ਸਾਢੇ 10 ਵਜੇ ਦੇ ਕਰੀਬ ਆਈ ਤੇਜ਼ ਹਨੇਰੀ ਤੇ ਝੱਖੜ ਨਾਲ ਚੰਡੀਗੜ੍ਹ, ਮੋਹਾਲੀ ਤੇ ਹਰਿਆਣਾ ਵਿੱਚ ਬਹੁਤ ਨੁਕਸਾਨ ਹੋਇਆ ਹੈ। ਇਸ ਦੌਰਾਨ ਤੇਜ ਮੀਂਹ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਝੱਖੜ ਕਾਰਨ ਚੰਡੀਗੜ੍ਹ ਦੇ ਕਈ ਸੈਕਟਰਾਂ ਅਤੇ ਮੋਹਾਲੀ ਦੇ ਇਲਾਕੇ ਵਿੱਚ ਦਰਖਤ ਪੁੱਟੇ ਗਏ ਹਨ।