ਸ੍ਰੀ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਵਿਖੇ ਜ਼ਮੀਨ ਧੱਸਣ ਦਾ ਖਤਰਾ, ਸੰਗਤ ਸੇਵਾ ਵਿੱਚ ਜੁਟੀ
ਸ੍ਰੀ ਕੀਰਤਪੁਰ ਸਾਹਿਬ ਵਿਖੇ ਸਥਿਤ ਇਤਿਹਾਸਕ ਗੁਰਦੁਆਰਾ ਬਾਬਾ ਗੁਰਦਿੱਤਾ ਜੀ, ਜੋ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਵੱਡੇ ਸਪੁੱਤਰ ਨਾਲ ਸੰਬੰਧਿਤ ਹੈ, ਨੂੰ ਤੇਜ਼ ਮੀਂਹ ਕਾਰਨ ਜ਼ਮੀਨ ਧੱਸਣ ਦੀ ਘਟਨਾ ਨੇ ਖਤਰੇ ਵਿੱਚ ਪਾ ਦਿੱਤਾ ਹੈ। ਇਸ ਨਾਲ ਗੁਰਦੁਆਰਾ ਤੀਰ ਸਾਹਿਬ ਨੂੰ ਜਾਣ ਵਾਲੀ ਪੁਰਾਤਨ ਡਿਓੜੀ ਦੇ ਡਿੱਗਣ ਦਾ ਖਤਰਾ ਬਣ ਗਿਆ ਹੈ।