ਕਰਿਆਨਾ ਵਪਾਰੀ ਨੂੰ1 ਅਰਬ ਰੁਪਏ ਦੀ ਟੈਕਸ ਚੋਰੀ ਦਾ ਨੋਟਿਸ
UP ਦੇ ਬੁਲੰਦਸ਼ਹਿਰ ਦੇ ਇਕ ਮਾਮੂਲੀ ਕਰਿਆਨਾ ਵਪਾਰੀ ਨੂੰ ਇਨਕਮ ਟੈਕਸ ਵਿਭਾਗ ਨੇ 141 ਕਰੋੜ ਰੁਪਏ ਤੋਂ ਵੱਧ ਦੀ ਵਿਕਰੀ ’ਤੇ ਟੈਕਸ ਚੋਰੀ ਦਾ ਨੋਟਿਸ ਭੇਜਿਆ ਹੈ। ਨੋਟਿਸ ਮਿਲਣ ਤੋਂ ਬਾਅਦ ਦੁਕਾਨਦਾਰ ਤੇ ਉਸ ਦਾ ਪਰਿਵਾਰ ਡੂੰਘੇ ਸਦਮੇ ’ਚ ਹਨ। ਐੱਸਐੱਸਪੀ ਦੇ ਹੁਕਮ ’ਤੇ ਪੁਲਿਸ ਨੇ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।