ਹਿਮਾਚਲ ਦੇ ਸਾਬਕਾ DGP ਅਸ਼ਵਨੀ ਕੁਮਾਰ ਨੇ ਕੀਤੀ ਖੁਦਕੁਸ਼ੀ
‘ਦ ਖ਼ਾਲਸ ਬਿਊਰੋ :- ਸ਼ਿਮਲਾ ‘ਚ ਅੱਜ ਨਾਗਾਲੈਂਡ ਦੇ ਸਾਬਕਾ ਰਾਜਪਾਲ, ਸਾਬਕਾ ਸੀਬੀਆਈ ਮੁਖੀ ਤੇ ਹਿਮਾਚਲ ਪ੍ਰਦੇਸ਼ ਦੇ ਸਾਬਕਾ ਡੀਜੀਪੀ ਅਸ਼ਵਨੀ ਕੁਮਾਰ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਦੀ ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਨੇ 7 ਅਕਤੂਬਰ ਨੂੰ ਕਥਿਤ ਤੌਰ ‘ਤੇ ਸ਼ਿਮਲਾ ਦੇ ਬਰੌਕਹੌਰਸਟ ਸਥਿਤ ਆਪਣੀ ਰਿਹਾਇਸ਼’ ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।