ਮੂਸੇਵਾਲਾ ਦੇ ਬੁੱਤ ਤੇ ਫਾਇਰਿੰਗ ਨੂੰ ਲੈ ਮਾਤਾ ਚਰਨ ਕੌਰ ਹੋਈ ਭਾਵੁਕ, ਕਿਹਾ, “ਪੁੱਤ ਦੀ ਯਾਦ ‘ਤੇ ਹਮਲਾ,ਸਾਡੀ ਆਤਮਾ ‘ਤੇ ਜਖ਼ਮ”
ਹਰਿਆਣਾ ਦੇ ਡੱਬਵਾਲੀ ਵਿੱਚ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਸਥਾਪਿਤ ਬੁੱਤ ‘ਤੇ ਹਾਲ ਹੀ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਨੇ ਪ੍ਰਸ਼ੰਸਕਾਂ ਅਤੇ ਪਰਿਵਾਰ ਵਿੱਚ ਗੁੱਸੇ ਅਤੇ ਉਦਾਸੀ ਦੀ ਲਹਿਰ ਪੈਦਾ ਕਰ ਦਿੱਤੀ ਹੈ। ਇਹ ਘਟਨਾ ਲਗਭਗ ਤਿੰਨ ਦਿਨ ਪਹਿਲਾਂ ਵਾਪਰੀ, ਜਦੋਂ ਅਣਪਛਾਤੇ ਹਮਲਾਵਰਾਂ ਨੇ ਰਾਤ ਦੇ ਸਮੇਂ ਬੁੱਤ ‘ਤੇ ਗੋਲੀਆਂ ਚਲਾਈਆਂ ਅਤੇ