ਫਾਜ਼ਿਲਕਾ ਵਿੱਚ ਕਣਕ ਦੇ ਖੇਤ ਵਿੱਚ ਅੱਗ: ਸ਼ਾਰਟ ਸਰਕਟ ਕਾਰਨ ਹਾਦਸਾ; ਚਾਰ ਕਨਾਲ ਫ਼ਸਲ ਸੜ ਕੇ ਸੁਆਹ
ਫਾਜ਼ਿਲਕਾ ਦੇ ਸਰਹੱਦੀ ਪਿੰਡ ਵੈਸਾਖੇ ਵਾਲਾ ਖੂਹ ਵਿੱਚ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਕਣਕ ਦੀ ਫ਼ਸਲ ਨੂੰ ਅਚਾਨਕ ਅੱਗ ਲੱਗ ਗਈ। ਇਸ ਦੌਰਾਨ ਕਰੀਬ 4 ਕਨਾਲ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਗਈ। ਮੌਕੇ ‘ਤੇ ਇਕੱਠੇ ਹੋਏ ਲੋਕਾਂ ਨੇ ਟਰੈਕਟਰ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਇਆ। ਜਿਸ ਕਾਰਨ ਬਾਕੀ ਫ਼ਸਲ ਬਚਾਈ ਜਾ ਸਕੀ।