ਖਨੌਰੀ ਬਾਰਡਰ ’ਤੇ ਬੇਨਤੀਜਾ ਰਹੀ ਕਿਸਾਨਾਂ ਤੇ ਪੁਲਿਸ ਦੀ ਗੱਲਬਾਤ! “ਡੱਲੇਵਾਲ ਨੂੰ ਮੋਰਚੇ ’ਤੇ ਲਿਆਓ, ਫਿਰ ਗੱਲ ਕਰਾਂਗੇ”
ਬਿਉਰੋ ਰਿਪੋਰਟ: ਪੰਜਾਬ ਪੁਲਿਸ ਵੱਲੋਂ ਕਿਸਾਨ ਆਗੂ ਜਗਜੀਤ ਡੱਲੇਵਾਲ ਨੂੰ ਹਿਰਾਸਤ ਵਿੱਚ ਲਏ ਜਾਣ ਦਾ ਮਾਮਲਾ ਭਖ ਗਿਆ ਹੈ। ਉਨ੍ਹਾਂ ਨੂੰ ਪੁਲਿਸ ਤੋਂ ਛੁਡਾਉਣ ਲਈ ਕਿਸਾਨ ਇਕੱਠੇ ਹੋ ਗਏ ਹਨ। ਇਸ ਦੌਰਾਨ ਪੰਜਾਬ ਪੁਲਿਸ ਦੇ ਡੀਆਈਜੀ ਮਨਜੀਤ ਸਿੰਘ ਸੰਧੂ, ਪਟਿਆਲਾ ਦੇ ਐਸਐਸਪੀ ਨਾਨਕ ਸਿੰਘ ਅਤੇ ਖ਼ੁਫ਼ੀਆ ਵਿਭਾਗ ਦੇ ਅਧਿਕਾਰੀ ਕਿਸਾਨਾਂ ਨਾਲ ਮੀਟਿੰਗ ਲਈ ਖਨੌਰੀ ਸਰਹੱਦ