ਪੰਜ ਤੱਤਾਂ ‘ਚ ਵਿਲੀਨ ਹੋਏ ਸੁਰਜੀਤ ਪਾਤਰ, CM ਮਾਨ ਨੇ ਨਮ ਅੱਖਾਂ ਨਾਲ ਅੰਤਿਮ ਯਾਤਰਾ ਨੂੰ ਦਿੱਤਾ ਮੋਢਾ
ਪੰਜਾਬ ਦੇ ਸਾਹਿਤਕਾਰ ਮਰਹੂਮ ਸੁਰਜੀਤ ਪਾਤਰ ਦਾ ਅੱਜ ਲੁਧਿਆਣਾ ਵਿੱਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। ਇਸ ਮੌਕੇ ਹਰ ਅੱਖ ਨਮ ਨਜ਼ਰ ਆਈ। ਸਾਹਿਤਕ ਤੇ ਸਿਆਸਤ ਤੋਂ ਇਲਾਵਾ ਹਰ ਖੇਤਰ ਵਿਚੋਂ ਪੁੱਜੇ ਲੋਕਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਦੀ ਦੇਹ ਨੂੰ ਮੋਢਾ ਦਿਤਾ।